Ramdas Guru Har Sat Kiyo | Shabad Gurbani | Jaspreet Singh
ਸਮਰਥ ਗੁਰੂ ਸਿਰਿ ਹਥੁ ਧਰ੍ਯਉੁ ॥
samarath guroo; sir hath dharyau |
समरथ गुरू; सिरि हथु धर्यउ ॥
The All-powerful Guru placed His hand upon my head.
ਸਮਰੱਥ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਦੇ) ਸਿਰ ਉੱਤੇ ਹੱਥ ਰੱਖਿਆ ਹੈ।
ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉੁ ਜਿਸੁ ਦੇਖਿ ਚਰੰਨ ਅਘੰਨ ਹਰ੍ਯਉੁ ॥
gur keenee kripaa, har naam deeo; jis dekh charan aghan haryau |
गुरि कीनी क्रिपा, हरि नामु दीअउ; जिसु देखि चरंन अघंन हर्यउ ॥
The Guru was kind, and blessed me with the Lord's Name. Gazing upon His Feet, my sins were dispelled.
ਜਿਸ (ਗੁਰੂ ਅਮਰਦਾਸ ਜੀ) ਦੇ ਚਰਨਾਂ ਦਾ ਦਰਸ਼ਨ ਕੀਤਿਆਂ ਪਾਪ ਦੂਰ ਹੋ ਜਾਂਦੇ ਹਨ, ਉਸ ਗੁਰੂ ਨੇ ਮਿਹਰ ਕੀਤੀ ਹੈ, (ਗੁਰੂ ਰਾਮਦਾਸ ਜੀ ਨੂੰ) ਹਰੀ ਦਾ ਨਾਮ ਬਖ਼ਸ਼ਿਆ ਹੈ;
ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਯਉੁ ॥
nis baasur, ek samaan dhiaan; su naam sune, sut bhaan ddaryau |
निसि बासुर, एक समान धिआन; सु नाम सुने, सुतु भान डर्यउ ॥
Night and day, the Guru meditates on the One Lord; hearing His Name, the Messenger of Death is scared away.
(ਉਸ ਨਾਮ ਵਿਚ ਗੁਰੂ ਰਾਮਦਾਸ ਜੀ ਦਾ) ਦਿਨ ਰਾਤ ਇੱਕ-ਰਸ ਧਿਆਨ ਰਹਿੰਦਾ ਹੈ, ਉਸ ਨਾਮ ਦੇ ਸੁਣਨ ਨਾਲ ਜਮ-ਰਾਜ (ਭੀ) ਡਰਦਾ ਹੈ (ਭਾਵ, ਨੇੜੇ ਨਹੀਂ ਆਉਂਦਾ)।
ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰ੍ਯਉੁ ॥
bhan daas, su aas jagatr guroo kee; paaras bhett, paras karyau |
भनि दास, सु आस जगत्र गुरू की; पारसु भेटि, परसु कर्यउ ॥
So speaks the Lord's slave: Guru Raam Daas placed His Faith in Guru Amar Daas, the Guru of the World; touching the Philosopher's Stone, He was transformed into the Philosopher's Stone.
ਹੇ ਦਾਸ (ਨਲ੍ਯ੍ਯ ਕਵੀ!) ਗੁਰੂ ਰਾਮਦਾਸ ਜੀ ਨੂੰ ਕੇਵਲ ਜਗਤ ਦੇ ਗੁਰੂ ਦੀ ਹੀ ਆਸ ਹੈ, ਪਾਰਸ (ਗੁਰੂ ਅਮਰਦਾਸ ਜੀ) ਨੂੰ ਮਿਲ ਕੇ ਆਪ ਭੀ ਪਰਸਨ-ਜੋਗ (ਪਾਰਸ ਹੀ) ਹੋ ਗਏ ਹਨ।
ਰਾਮਦਾਸੁ ਗੁਰੂ ਹਰਿ ਸਤਿ ਕੀਯਉੁ ਸਮਰਥ ਗੁਰੂ ਸਿਰਿ ਹਥੁ ਧਰ੍ਯਉੁ ॥੭॥੧੧॥
raamadaas guroo. har sat keeyau; samarath guroo. sir hath dharyau |7|11|
रामदासु गुरू. हरि सति कीयउ; समरथ गुरू. सिरि हथु धर्यउ ॥७॥११॥
Guru Raam Daas recognized the Lord as True; the All-powerful Guru placed His hand upon His head. ||7||11||
ਹਰੀ ਨੇ ਗੁਰੂ ਰਾਮਦਾਸ ਜੀ ਨੂੰ ਅਟੱਲ ਕਰ ਰੱਖਿਆ ਹੈ, (ਕਿਉਂਕਿ) ਸਮਰੱਥ ਗੁਰੂ (ਅਮਰਦਾਸ ਜੀ) ਨੇ (ਉਹਨਾਂ ਦੇ) ਸਿਰ ਉਤੇ ਹੱਥ ਰੱਖਿਆ ਹੋਇਆ ਹੈ" ॥੭॥੧੧॥
Comments
Post a Comment