Karo Ardas Apne satgur Paas | ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ | Jaspreet Singh
ਗਉੁੜੀ ਮਹਲਾ ੫ ॥
gaurree mahalaa 5 |
गउड़ी महला ५ ॥
Gauree, Fifth Mehl:
ਤੁਮਰੀ ਕ੍ਰਿਪਾ ਤੇ ਜਪੀਐ ਨਾਉੁ ॥
tumaree kripaa te; japeeai naau |
तुमरी क्रिपा ते; जपीऐ नाउ ॥
By Your Grace, I chant Your Name.
(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ।
ਤੁਮਰੀ ਕ੍ਰਿਪਾ ਤੇ ਦਰਗਹ ਥਾਉੁ ॥੧॥
tumaree kripaa te; daragah thaau |1|
तुमरी क्रिपा ते; दरगह थाउ ॥१॥
By Your Grace, I obtain a seat in Your Court. ||1||
ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥
tujh bin paarabraham; nahee koe |
तुझ बिनु पारब्रहम; नही कोइ ॥
Without You, O Supreme Lord God, there is no one.
ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ।
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉੁ ॥
tumaree kripaa te; sadaa sukh hoe |1| rahaau |
तुमरी क्रिपा ते; सदा सुखु होइ ॥१॥ रहाउ ॥
By Your Grace, everlasting peace is obtained. ||1||Pause||
ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ ॥
ਤੁਮ ਮਨਿ ਵਸੇ ਤਉੁ ਦੂਖੁ ਨ ਲਾਗੈ ॥
tum man vase; tau. dookh na laagai |
तुम मनि वसे; तउ. दूखु न लागै ॥
If You abide in the mind, we do not suffer in sorrow.
(ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ।
ਤੁਮਰੀ ਕ੍ਰਿਪਾ ਤੇ ਭ੍ਰਮੁ ਭਉੁ ਭਾਗੈ ॥੨॥
tumaree kripaa te; bhram bhau bhaagai |2|
तुमरी क्रिपा ते; भ्रमु भउ भागै ॥२॥
By Your Grace, doubt and fear run away. ||2||
ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ॥੨॥
ਪਾਰਬ੍ਰਹਮ ਅਪਰੰਪਰ ਸੁਆਮੀ ॥
paarabraham; aparanpar suaamee |
पारब्रहम; अपरंपर सुआमी ॥
O Supreme Lord God, Infinite Lord and Master,
ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ!
ਸਗਲ ਘਟਾ ਕੇ ਅੰਤਰਜਾਮੀ ॥੩॥
sagal ghattaa ke; antarajaamee |3|
सगल घटा के; अंतरजामी ॥३॥
You are the Inner-knower, the Searcher of all hearts. ||3||
ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ॥੩॥
ਕਰਉੁ ਅਰਦਾਸਿ ਅਪਨੇ ਸਤਿਗੁਰ ਪਾਸਿ ॥
krau aradaas; apane satigur paas |
करउ अरदासि; अपने सतिगुर पासि ॥
I offer this prayer to the True Guru:
(ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ,
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥
naanak naam milai; sach raas |4|64|133|
नानक नामु मिलै; सचु रासि ॥४॥६४॥१३३॥
O Nanak, may I be blessed with the treasure of the True Name. ||4||64||133||
ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੪॥੬੪॥੧੩੩॥
Comments
Post a Comment