Kirat Prabh Ki Gao Meri Rasna | ਕੀਰਤਿ ਪ੍ਰਭ ਕੀ ਗਾਉੁ ਮੇਰੀ ਰਸਨਾਂ | कीरति प्रभ की; गाउ मेरी रसनां | Gurbani Kirtan by Jaspreet Singh
ਕਾਨੜਾ ਮਹਲਾ ੫ ॥
kaanarraa mahalaa 5 |
कानड़ा महला ५ ॥
Kaanraa, Fifth Mehl:
ਕੀਰਤਿ ਪ੍ਰਭ ਕੀ ਗਾਉੁ ਮੇਰੀ ਰਸਨਾਂ ॥
keerat prabh kee; gaau meree rasanaan |
कीरति प्रभ की; गाउ मेरी रसनां ॥
Sing the Praises of God, O my tongue.
ਹੇ ਮੇਰੀ ਜੀਭ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।
ਅਨਿਕ ਬਾਰ ਕਰਿ ਬੰਦਨ ਸੰਤਨ ਉਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉੁ ॥
anik baar kar bandan santan; aoohaan charan gobind jee ke basanaa |1| rahaau |
अनिक बार करि बंदन संतन; ऊहां चरन गोबिंद जी के बसना ॥१॥ रहाउ ॥
Humbly bow to the Saints, over and over again; through them, the Feet of the Lord of the Universe shall come to abide within you. ||1||Pause||
ਸੰਤ-ਜਨਾਂ ਦੇ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ, ਸੰਤ ਜਨਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਚਰਨ ਵੱਸਦੇ ਹਨ ॥੧॥ ਰਹਾਉ ॥
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉੁ ॥
anik bhaant kar; duaar. na paavau |
अनिक भांति करि; दुआरु. न पावउ ॥
The Door to the Lord cannot be found by any other means.
ਅਨੇਕਾਂ ਢੰਗ ਵਰਤ ਕੇ ਭੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ।
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉੁ ॥੧॥
hoe kripaal; ta har har dhiaavau |1|
होइ क्रिपालु; त हरि हरि धिआवउ ॥१॥
When He becomes Merciful, we come to meditate on the Lord, Har, Har. ||1||
ਜੇ ਪਰਮਾਤਮਾ ਆਪ ਹੀ ਦਇਵਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ ॥੧॥
ਕੋਟਿ ਕਰਮ ਕਰਿ ਦੇਹ ਨ ਸੋਧਾ ॥
kott karam kar; deh. na sodhaa |
कोटि करम करि; देह. न सोधा ॥
The body is not purified by millions of rituals.
(ਤੀਰਥ-ਯਾਤ੍ਰਾ ਆਦਿਕ) ਕ੍ਰੋੜਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰ ਕੇ (ਮਨੁੱਖ ਦਾ) ਸਰੀਰ ਪਵਿੱਤਰ ਨਹੀਂ ਹੋ ਸਕਦਾ।
ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥
saadhasangat meh; man parabodhaa |2|
साधसंगति महि; मनु परबोधा ॥२॥
The mind is awakened and enlightened only in the Saadh Sangat, the Company of the Holy. ||2||
ਮਨੁੱਖ ਦਾ ਮਨ ਸਾਧ ਸੰਗਤ ਵਿਚ ਹੀ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਹੈ ॥੨॥
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥
trisan. na boojhee; bahu rang maaeaa |
त्रिसन. न बूझी; बहु रंग माइआ ॥
Thirst and desire are not quenched by enjoying the many pleasures of Maya.
(ਕ੍ਰੋੜਾਂ ਕਰਮ ਕਰ ਕੇ ਭੀ ਇਸ) ਬਹੁ-ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ।
ਨਾਮੁ ਲੈਤ ਸਰਬ ਸੁਖ ਪਾਇਆ ॥੩॥
naam lait; sarab sukh paaeaa |3|
नामु लैत; सरब सुख पाइआ ॥३॥
Chanting the Naam, the Name of the Lord, total peace is found. ||3||
ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਲ ਜਾਂਦੇ ਹਨ ॥੩॥
ਪਾਰਬ੍ਰਹਮ ਜਬ ਭਏ ਦਇਆਲ ॥
paarabraham; jab bhe deaal |
पारब्रहम; जब भए दइआल ॥
When the Supreme Lord God becomes Merciful,
ਜਦੋਂ (ਕਿਸੇ ਪ੍ਰਾਣੀ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ,
ਕਹੁ ਨਾਨਕ ਤਉੁ ਛੂਟੇ ਜੰਜਾਲ ॥੪॥੩॥
kahu naanak; tau chhootte janjaal |4|3|
कहु नानक; तउ छूटे जंजाल ॥४॥३॥
says Nanak, then one is rid of worldly entanglements. ||4||3||
ਨਾਨਕ ਆਖਦਾ ਹੈ- ਤਦੋਂ (ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ (ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ ॥੪॥੩॥
Comments
Post a Comment